ਕੈਨੇਡੀਅਨ 24-ਘੰਟੇ ਸਰੀਰਕ ਗਤੀਵਿਧੀ ਦਿਸ਼ਾ-ਨਿਰਦੇਸ਼ ਹੁਣ ਪੰਜਾਬੀ ਵਿੱਚ ਉਪਲਬਧ ਹਨ!
17 ਅਪ੍ਰੈਲ, 2023
ਕੈਨੇਡੀਅਨ ਸੁਸਾਇਟੀ ਫਾਰ ੲੈਕਸਰਸਾਈਜ਼ ਫਿਜ਼ੀਅੋਲੋਜੀ (CSEP) ਨੂੰ 18+ ਬਾਲਗਾਂ ਲਈ 24-ਘੰਟੇ ਸਰੀਰਕ ਗਤੀਵਿਧੀ ਦਿਸ਼ਾ-ਨਿਰਦੇਸ਼ਾਂ ਦਾ ਪਹਿਲਾ ਸੰਪੂਰਨ ਪੰਜਾਬੀ ਅਨੁਵਾਦ ਜਾਰੀ ਕਰਨ ‘ਤੇ ਮਾਣ ਹੈ!
ਕੈਨੇਡਾ ਵਿੱਚ, ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਪੰਜਾਬੀ ਹੈ। ਬਹੁਤ ਸਾਰੇ ਪ੍ਰਵਾਸੀ ਅਤੇ ਹਾਸ਼ੀਏ ‘ਤੇ ਰਹਿ ਗਏ ਭਾਈਚਾਰੇ, ਜੋ ਕੈਨੇਡੀਅਨ ਆਬਾਦੀ ਦੇ ਵੱਧ ਰਹੇ ਪ੍ਰਤੀਸ਼ਤ ਨੂੰ ਦਰਸਾਉਂਦੇ ਹਨ, ਅੰਗਰੇਜ਼ੀ ਜਾਂ ਫਰੈਂਚ (ਦਿਸ਼ਾ-ਨਿਰਦੇਸ਼ਾਂ ਦੀ ਮੌਜੂਦਾ ਭਾਸ਼ਾ) ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਦੇ ਹਨ। ਭਾਸ਼ਾਵਾਂ ਵਿੱਚ ਅੰਤਰ ਹੋਣ ਕਰਕੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਸਿੱਧਾ ਅਨੁਵਾਦ ਉਚਿਤ ਨਹੀਂ ਹੈ। ਉਦਾਹਰਨ ਲਈ, ਅੰਗਰੇਜ਼ੀ ਵਿੱਚ ਬੈਠਣ ਵਾਲੇ ਵਿਵਹਾਰ ਦੀ ਧਾਰਨਾ ਵਿੱਚ ਸਿਰਫ਼ ਬੈਠਣ ਤੋਂ ਇਲਾਵਾ ਹੋਰ ਵੀ ਸ਼ਾਮਲ ਹਨ ਜਿਵੇਂ ਕਿ ਲੰਬੇ ਸਮੇਂ ਲਈ ਇੱਕ ਸਥਿਤੀ ਵਿੱਚ ਬਿਨਾ ਹਿਲੇ ਤੋਂ ਖੜ੍ਹੇ ਹੋਣਾ ਜਾਂ ਲੇਟਣਾ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੀ ਵਿੱਤੀ ਸਹਾਇਤਾ ਨਾਲ, ਪੰਜਾਬੀ ਅਨੁਵਾਦ ਪ੍ਰੋਜੈਕਟ ਦੀ ਅਗਵਾਈ ਬ੍ਰਿਟਿਸ਼ ਕੋਲੰਬੀਆ ਯੁਨੀਵਰਸਿਟੀ (UBC) ਤੋਂ ਮਹਾਬੀਰ ਸਿੰਘ ਕੰਦੋਲਾ ਨੇ ਕੀਤੀ ਅਤੇ ਡਾ. ਗਾਈ ਫਾਲਕਨਰ ਦੁਆਰਾ ਨਿਗਰਾਨੀ ਕੀਤੀ ਗਈ।
ਪੰਜਾਬੀ ਭਾਈਚਾਰੇ ਦੇ ਮੈਂਬਰ ਹੋਣ ਦੇ ਨਾਤੇ, ਮਹਾਂਬੀਰ ਸਿੰਘ ਨੇ:
- ਦਿਸ਼ਾ-ਨਿਰਦੇਸ਼ਾਂ ਦਾ ਅਨੁਵਾਦ ਕਰਨ ਦੇ ਵਧੀਆ ਤਰੀਕਿਆਂ ਬਾਰੇ ਪੰਜਾਬੀ ਭਾਈਚਾਰੇ ਤੋਂ ਫੀਡਬੈਕ ਲੈਣ ਲਈ ਇੰਟਰਵਿਊਆਂ ਕੀਤੀਆਂ;
- ਇੰਟਰਵਿਊਆਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਤੇ ਖੋਜ ਕਮੇਟੀ ਨਾਲ ਖੋਜਾਂ ਸਾਂਝੀਆਂ ਕੀਤੀਆਂ;
- ਅਨੁਵਾਦਿਤ ਦਿਸ਼ਾ-ਨਿਰਦੇਸ਼ਾਂ ਵਿੱਚ ਇੰਟਰਵਿਊਆਂ ਦੌਰਾਨ ਭਾਗੀਦਾਰਾਂ ਦੇ ਸੁਝਾਅ ਸ਼ਾਮਲ ਕੀਤੇ ਗਏ ਹਨ;
- ਦਿਸ਼ਾ-ਨਿਰਦੇਸ਼ਾਂ, ਵੈੱਬਸਾਈਟ ਅਤੇ ਟੂਲਕਿੱਟ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ
ਮਹਾਂਬੀਰ ਸਿੰਘ ਨੇ ਸਾਰੇ ਦਸਤਾਵੇਜ਼ਾਂ ਵਿੱਚ ਬ੍ਰਾਂਡਿੰਗ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ CSEP ਅਤੇ ਪਰਟਿਸੀਪੈਕਸ਼ਨ (ParticipACTION) ਸਟਾਫ ਨਾਲ ਮਿਲ ਕੇ ਕੰਮ ਕੀਤਾ।
24-ਘੰਟੇ ਸਰੀਰਕ ਗਤੀਵਿਧੀ ਦਿਸ਼ਾ-ਨਿਰਦੇਸ਼ਾਂ ਬਾਰੇ ਵਧੇਰੇ ਜਾਣਕਾਰੀ ਲਈ, ਵੈੱਬਸਾਈਟ ‘ਤੇ ਜਾਓ csepguidelines.ca
###
Contact
Michel Hachey
Director – Marketing, Communications and Events
mhachey@csep.ca